ਮੇਰੀ ਇਸ ਆਪਣੀਆਂ ਅੱਖਾਂ ਸਾਹਮਣੇ ਵਾਪਰੀ ਘਟਨਾ ਨੂੰ ਬਿਆਨ ਕਰ ਦੇਣ ਕਰਕੇ ਕਿਤੇ ਮੈਨੂੰ ਸਿੱਖਾਂ ਦੀ ਬਹਾਦਰੀ ਤੇ 'ਕਿੰਤੂ ਪ੍ਰੰਤੂ' ਕਰਨ ਵਾਲ਼ਾ ਹੀ ਨਾ ਸਮਝ ਬੈਠਣਾ। ਸਿੱਖ ਪੰਥ ਦੀਆਂ ਕੁਰਬਾਨੀਆਂ ਤੋਂ ਸਾਰਾ ਜਹਾਨ ਜਾਣੂ ਹੈ। ਮੈ ਤਾਂ ਸਿਰਫ ਹੋਸ਼ੇ ਹੁਲੱੜਬਾਜਾਂ ਦੁਆਰਾ ਵਰਤਾਇਆ ਜਾਣਾ ਵਾਲ਼ਾ ਇਕ ਸੱਚਾ 'ਕਾਲ਼ਾ ਕਾਰਨਾਮਾ' ਬਿਆਨਣ ਲੱਗਾ ਹਾਂ ਜੋ ਕਿ ਸੂਝਵਾਨ ਤੇ ਬਹਾਦਰ ਸਿੱਖਾਂ ਦੇ ਕਿਰਦਾਰ ਦੇ ਮੇਚ ਨਹੀ ਆਉਂਦਾ।
ਗੱਲ ਇਹ 1961 ਦੀ ਹੈ। ਭਰਵੀਂ ਗਰਮੀ ਦੇ ਦਿਨ ਲੰਘ ਚੁੱਕੇ ਸਨ ਤੇ ਮੌਸਮ ਵਿਚ ਕੁਝ ਨਰਮੀ ਪ੍ਰਵੇਸ਼ ਕਰ ਚੁਕੀ ਸੀ। ਓਹਨੀਂ ਦਿਨੀਂ ਮੈ ਅੰਮ੍ਰਿਤਸਰ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਚ ਕੰਮ ਕਰਦਾ ਸਾਂ। 1960 ਵਾਲ਼ੇ ਮੋਰਚੇ ਦੌਰਾਨ, ਸੰਤ ਫ਼ਤਿਹ ਸਿੰਘ ਜੀ ਦੁਆਰਾ ਰੱਖਿਆ ਮਰਨ ਵਰਤ, ਮੁਖ ਮੰਤਰੀ ਕੈਰੋਂ ਨੇ ਸਿਆਸੀ ਚਤਰਾਈ ਨਾਲ਼, ਮਾਸਟਰ ਜੀ ਦੇ ਹੱਥੋਂ ਛੁਡਵਾ ਕੇ ਮੋਰਚਾ ਸਮਾਪਤ ਕਰਵਾ ਲਿਆ। ਮੁੜ ਕੇ ਪ੍ਰਧਾਨ ਮੰਤਰੀ, ਪੰਡਤ ਨਹਿਰੂ ਨੇ ਸੰਤ ਜੀ ਨਾਲ਼ ਗੱਲ ਬਾਤ ਦਾ ਕੁਝ ਸਮਾ ਢੌਂਗ ਰਚਾ ਕੇ, ਆਖਰ ਸੰਤ ਜੀ